Monday, November 27, 2017

Sahej path begins at Gurdwara Singh Sabha, Krishna nagar















ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਦਾ ਮਾਮਲਾ ਸਰਕਾਰ ਕੋਲ ਚੁੱਕਣਗੇ ਕੁਲਦੀਪ ਨਈਅਰ

ਪ੍ਰਸਿੱਧ ਬੁੱਧੀਜੀਵੀਆਂ ਨੇ ਕਾਲਜ ਦਾ ਨਾਮ ਨਾ ਬਦਲਣ ਦੇਣ ਲਈ ਪਾਸ ਕੀਤਾ ਮਤਾ

ਨਵੀਂ ਦਿੱਲੀ, 27 ਨਵੰਬਰ : ਪ੍ਰਸਿੱਧ ਲਿਖਾਰੀ, ਕਾਲਮਨਵੀਸ ਤੇ ਰਾਸ਼ਟਰੀ ਸ਼ਖਸੀਅਤ ਸ੍ਰੀ ਕੁਲਦੀਪ ਨਈਅਰ ਨੇ ਫੈਸਲਾ ਕੀਤਾ ਹੈ ਕਿ ਉਹ ਦਿਆਲ ਸਿੰਘ ਕਾਲਜ ਦੇ ਨਾਮ ਬਦਲਣ ਦਾ ਮਾਮਲਾ ਆਪਣੇ ਹੱਥ ਵਿਚ ਲੈਣਗੇ ਤੇ ਇਹ ਮਾਮਲਾ ਸਰਕਾਰ ਦੇ ਨਾਲ ਨਾਲ ਇਸ ਮਾਮਲੇ ਵਿਚ ਸ਼ਾਮਲ ਸਾਰੇ  ਹਿਤਧਾਰਕਾਂ (ਸਟੇਕ ਹੋਲਡਰਜ਼) ਨਾਲ ਚੁੱਕਣਗੇ।
ਇਹ ਫੈਸਲਾ ਅੱਜ ਪ੍ਰਸਿੱਧ ਭਾਰਤੀ ਸਕਾਲਰਜ਼ ਤੇ ਅਕਾਦਮਿਕ ਸ਼ਖਸੀਅਤਾਂ ਦੀ ਉਘੇ ਪੱਤਰਕਾਰ, ਸਾਬਕਾ ਐਮ ਪੀ ਤੇ ਡਿਪਲੋਮੈਟ ਸ੍ਰੀ ਕੁਲਦੀਪ ਨਈਅਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ। ਮੀਟਿੰਗ ਵਿਚ ਇਹ ਤਹੱਈਆ ਕੀਤਾ ਗਿਆ ਕਿ ਕਿਸੇ ਵੀ ਹਾਲਾਤ ਵਿਚ ਦਿਆਲ ਿਸੰਘ ਕਾਲਜ ਦੇ ਨਾਮ ਬਦਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ।  ਇਹਨਾਂ ਅਕਾਦਮਿਕ ਸ਼ਖਸੀਅਤਾਂ ਨੇ ਸਵਰਗੀ ਦਿਆਲ ਸਿੰਘ ਮਜੀਠੀਆ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਿਹਨਾਂ ਨੇ ਆਪਣੀ ਸਾਰੀ ਧਨ ਦੌਲਤ ਦੇਸ਼ ਵਿਚ ਵਿਦਿਅਕ ਅਦਾਰੇ ਸਥਾਪਿਤ ਕਰਨ 'ਤੇ ਲਗਾ ਦਿੱਤੀ। ਸਵਰਗੀ ਸਰਦਾਰ ਦਿਆਲ ਸਿੰਘ ਮਜੀਠੀਆ ਵੱਲੋਂ ਹੀ ਦੇਸ਼ ਦਾ ਪਹਿਲਾ  ਬੈਂਕ ਪੰਜਾਬ ਨੈਸ਼ਨਲ ਬੈਂਕ ਸ਼ੁਰੂ ਕੀਤਾ ਗਿਆ ਸੀ ਤੇ ਫਿਰ ਟ੍ਰਿਬਿਊਨ ਅਖਬਾਰ, ਪਬਲਿਕ ਲਾਇਬ੍ਰੇਰੀ, ਸਕੂਲ ਤੇ ਕਾਲਜ ਆਦਿ ਸਥਾਪਿਤ ਕਰਵਾਏ ਗਏ।  ਅਕਾਦਮਿਕ ਸ਼ਖਸੀਅਤਾਂ ਨੇ ਕਿਹਾ ਕਿ ਸਮਾਜ ਸੁਧਾਰਕ ਵਜੋਂ ਉਹਨਾਂ ਦੇ ਯੋਗਦਾਨ ਨੂੰ ਮਾਨਤਾ ਮਿਲਣੀ ਚਾਹੀਦੀ ਹੈ।
ਮੀਟਿੰਗ ਨੇ ਇਸ ਮਾਮਲੇ 'ਤੇ ਚਰਚਾ ਕੀਤੀ ਤੇ ਮਹਿਸੂਸ ਕੀਤਾ ਕਿ ਕੁਝ ਤਾਕਤਾਂ ਇਸਨੂੰ ਫਿਰਕੂ ਤੇ ਧਾਰਮਿਕ ਰੰਗਤ ਦੇਣਾ ਚਾਹੁੰਦੀਆਂ ਹਨ ਜਦਕਿ ਮੁੱਖ ਮੁੱਦਾ ਦਿਆਲ ਸਿੰਘ ਕਾਲਜ ਦੇ ਨਾਮ ਬਦਲਣ ਦਾ ਹੈ। ਇਹ ਫੈਸਲਾ ਕੀਤਾ ਗਿਆ ਕਿ ਦਿਆਲ ਸਿੰਘ ਕਾਲਜ ਜੋ ਕਿ 12 ਏਕੜ ਵਿਚ ਸਥਿਤ ਦਾ ਨਾਮ ਦਿਆਲ ਸਿੰਘ ਕਾਲਜ ਹੀ ਹਰੇਗਾ ਤੇ ਇਸਦਾ ਨਾਮ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਨਾ ਹੀ ਇਸ ਵਿਚ ਕੋਈ ਫਿਰਕੂ ਜਾਂ ਧਾਰਮਿਕ ਰੰਗਤ ਦੇਣ ਦਿੱਤੀ ਜਾਵੇਗੀ। ਇਸ ਵਿਚ ਇਹ ਵੀ ਅਪੀਲ ਕੀਤੀ ਗਈ ਕਿ ਇਸ ਮਾਮਲੇ 'ਤੇ ਕੋਈ ਵਿਵਾਦ ਨਾ ਖੜ•ਾ ਕੀਤਾ ਜਾਵੇ।
ਮੀਟਿੰਗ ਵਿਚ ਸ੍ਰੀ ਕੁਲਦੀਪ ਨਈਅਰ ਨੇ  ਆਪਣੇ ਸਿਰ ਜ਼ਿੰਮੇਵਾਰੀ ਲਈ ਕਿ ਉਹ ਸਰਕਾਰ ਤੇ ਸਾਰੇ ਹਿਤਧਾਰਕਾਂ ਨਾਲ ਇਹ ਮਾਮਲਾ ਵਿਚਾਰਨਗੇ।  ਉਸਾਰੂ ਗੱਲ ਕਰਦਿਆਂ ਸ੍ਰੀ ਨਈਅਰ ਨੇ ਕਿਹਾ ਕਿ  ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਮਾਮਲਾ ਇੰਨਾ ਭੱਖ ਗਿਆ ਹੈ। ਉਹਨਾਂ ਕਿਹਾ ਕਿ ਉਹ ਸਾਰੇ ਹਿਤ ਧਾਰਕਾਂ ਨਾਲ ਗੱਲ ਕਰ ਲੈਣ ਜਿਸ ਮਗਰੋਂ ਅਗਲੀ ਮੀਟਿੰਗ ਵਿਚ ਇਸ ਮਾਮਲੇ 'ਤੇ ਭਵਿੱਖ ਰਣਨੀਤੀ ਦਾ ਫੈਸਲਾ ਲਿਆ ਜਾਵੇਗਾ। 
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡਾ. ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ੍ਰ ਤਰਲੋਚਨ ਸਿੰਘ ਸਾਬਕਾ ਚੇਅਰਮੈਨ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ, ਪ੍ਰੋ. ਭਗਵਾਨ ਜੋਸ਼ ਜੇ ਐਨ ਯੂ, ਪ੍ਰੋ. ਪੀ ਕੇ ਪਰਿਹਾਰ ਪ੍ਰਧਾਨ ਦਿਆਲ ਸਿੰਘ ਕਾਲਜ ਟੀਚਰਜ਼ ਐਸੋਸੀਏਸ਼ਨ, ਪ੍ਰੋ. ਜਗਬੀਰ ਸਿੰਘ, ਡਾ. ਸੱਗੂ, ਪ੍ਰੋ. ਰਵੇਲ ਸਿੰਘ, ਗੋਸਵਾਮੀ ਸੁਸ਼ੀਲ ਮਹਾਰਾਜਾ, ਹਰਮੀਤ ਸਿੰਘ ਕਾਲਕਾ ਸੀਨੀਅਰ ਮੀਤ ਪ੍ਰਧਾਨ ਦਿੱਲੀ ਗੁਰਦੁਆਰਾ ਕਮੇਟੀ, ਪੀ ਐਸ ਰਾਣਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ, ਪੀ ਐਸ ਚੰਢੋਕ, ਹਰਿੰਦਰਪਾਲ ਸਿੰਘ, ਚਮਨ ਸਿੰਘ, ਐਮ ਪੀ ਐਸ ਚੱਢਾ ਤੇ ਸ੍ਰ ਭੁਪਿੰਦਰ ਸਿੰਘ ਭੁੱਲਰ ਆਦਿ ਪਤਵੰਤੇ ਸ਼ਾਮਲ ਸਨ।   PR

Friday, November 24, 2017

Roof Top Solar Panels - Green Energy - 30% Subsidy - Net Metering - WhatsApp now for Details













Roof Top Solar Panels - Green Energy for your homes #Delhi #India #RoofTop #SolarPanels #SolarEnergy #Solar #Subsidy #SaveElectricity #SaveEnvironment Free Feasibility study of your Roof. 30% Subsidy. Net Metering facility. Whatsapp now on 9999559105 for more details. No obligations.

Monday, November 20, 2017

ਨਾਮ ਬਦਲਣ ਦੇ ਮਾਮਲੇ 'ਤੇ ਮਨਜਿੰਦਰ ਸਿੰਘ ਸਿਰਸਾ ਨੇ ਦਿਆਲ ਸਿੰਘ ਕਾਲਜ ਗਵਰਨਿੰਗ ਕੌਂਸਲ ਦੇ ਖਿਲਾਫ ਪੁਲਿਸ ਨੂੰ ਕੀਤੀ ਸ਼ਿਕਾਇਤ

ਗਵਰਨਿੰਗ ਬਾਡੀ ਨੇ ਗੰਭੀਰ ਕਾਨੂੰਨੀ ਅਪਰਾਧ ਕੀਤਾ : ਸਿਰਸਾ


ਨਵੀਂ ਦਿੱਲੀ, 20 ਨਵੰਬਰ : 
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿਆਲ ਸਿੰਘ ਕਾਲਜ ਟਰੱਸਟ ਸੁਸਾਇਟ ਦੇ ਖਿਲਾਫਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸਨੇ ਕਾਲਜ ਦਾ ਨਾਮ ਬਦਲਣ ਦਾ ਫੈਸਲਾ ਲਿਆਹੈ 


ਪੁਲਿਸ ਥਾਣਾ ਲੋਧੀ ਰੋਡ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇਕਿਹਾ ਕਿ ਟਰੱਸਟ ਦੀ ਨਿਯਮਾਵਲੀ ਵਿਚ ਸਪਸ਼ਅ ਲਿਖਿਆ ਹੈ ਕਿ ਇਸ ਸੰਸਥਾ ਨੂੰ ਦਿੱਲੀਯੂਨੀਵਰਸਿਟੀ ਵੱਲੋਂ ਸੰਭਾਲਣ ਤੋਂ ਬਾਅਦ ਇਸਦਾ ਨਾਮ ਦਿਆਲ ਸਿੰਘ ਕਾਲਜ ਹੀ ਰਹੇਗਾ

ਉਹਨਾਂ ਕਿਹਾ ਕਿ ਗਵਰਨਿੰਗ ਬਾਡੀ ਨੇ ਨਾਮ  ਬਦਲੀ ਦੇ ਮਾਮਲੇ 'ਤੇ ਜੋ ਮਤਾ ਪ੍ਰਵਾਨ ਕੀਤਾ ਹੈ ਉਹ ਗੰਭੀਰ ਗੈਰ ਕਾਨੂੰਨੀਗੈਰ ਸੰਵਿਧਾਨਕ ਤੇ ਗੈਰ ਲੋੜੀਂਦਾ ਹੈ

ਉਹਨਾਂ ਕਿਹਾ ਕਿ ਕਿਤੇ ਵੀ ਅਜਿਹੇ ਹਾਲਾਤ ਪੈਦਾ ਨਹੀਂ ਹੋਏ ਕਿ ਕਾਲਜ ਦਾ ਨਾਮਬਦਲਣਾਪਵੇ

ਉਹਨਾ ਕਿਹਾ ਕਿ  ਗਵਰਨਿੰਗ ਬਾਡੀ ਦੀ ਇਹ ਕਾਰਵਾਈ ਨਾ ਸਿਰਫ ਗੈਰਕਾਨੂੰਨੀਹੈਬਲਕਿ ਇਸ ਨਾਲ ਭਾਰਤ ਵਿਚ ਅਤੇ ਵਿਦੇਸ਼ਾਂ ਵਿਚ ਵਸਦੇ ਲੋਕਾਂ ਦੇ ਹਿਰਦੇ ਵਲੂੰਧਰੇ ਗਏ ਹਨ

ਉਹਨਾਂ ਕਿਹਾ ਕਿ ਇਹ ਸਮਝ ਨਹੀਂ ਆਉਂਦਾ ਕਿ ਗਵਰਨਿੰਗ ਬਾਡੀ ਵੱਲੋਂ ਕਿਉਂ ਅਤੇ ਕਿਹੜੇਹਾਲਾਤ ਵਿਚ ਕਾਲਜ ਦਾ ਨਾਮ ਬਦਲਣ ਦਾ ਫੈਸਲਾ ਲਿਆ ਗਿਆ ?

ਸ੍ਰੀ ਸਿਰਸਾ ਨੇ ਹੋਰ ਕਿਹਾ ਕਿ  ਸ੍ਰੀ ਦਿਆਲ ਸਿੰਘ ਮਜੀਠੀਆ ਨੇ ਆਮ ਵਿਅਕਤੀ ਦੀ ਦਸ਼ਾਸੁਧਾਰਨ ਵਾਸਤੇ ਅਹਿਮ ਯੋਗਦਾਨ ਪਾਇਆ ਸੀ ਤੇ ਉਹਨਾਂ ਵੱਲੋਂ ਸਥਾਪਿਤ ਕੀਤੇ ਟਰੱਸਟ ਤੇਸੰਸਥਾਵਾਂ ਸਿੱਖਿਅਤ ਭਾਰਤ ਦੇ ਮਿਸ਼ਨ ਦੀ ਪੂਰਤੀ ਵਾਸਤੇ ਕੰਮ ਕਰ ਰਹੀਆਂ ਹਨ

ਉਹਨਾਂਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਪਾਕਿਸਾਤਨ ਨੇ ਦਿਆਲ ਸਿੰਘ ਮਜੀਠੀਆਦੇ ਨਾਮ 'ਤੇ ਕਾਲਜ ਅਤੇ ਲਾਇਬ੍ਰੇਰੀ ਚਲਾਉਣ ਦਾ ਫੈਸਲਾ ਕੀਤਾ ਹੈ ਤਾਂ ਫਿਰ  ਦਿਆਲ ਸਿੰਘਕਾਲਜ ਦਿੱਲੀ ਦੀ ਗਵਰਨਿੰਗ ਬਾਡੀ ਨੂੰ ਕਿਹੜੇ ਹਾਲਾਤ ਵਿਚ ਵਿਚ ਇਸਦਾ ਨਾਮ ਬਦਲਣ ਦਾਫੈਸਲਾ ਲੈਣਾ ਪਿਆ ਤੇ ਇਕ ਕੌਮੀ ਹੀਰੋ ਦਾ ਨਾਮ ਮਿਟਾਉਣ ਦੇ ਯਤਨ ਆਰੰਭੇ ਗਏ 


ਸ੍ਰੀ ਸਿਰਸਾ ਨੇ ਸਪਸ਼ਟ ਕਿਹਾ ਕਿ ਕਿਸੇ ਵੀ ਹਾਲਤ ਵਿਚ ਦਿੱਲੀ ਸਿੱਖ ਗੁਰਦੁਆਰਾਪ੍ਰਬੰਧਕਕਮੇਟੀ ਤੇ ਹੋਰ ਸਿੱਖ ਸੰਗਠਨ ਇਸ ਨਾਮ ਤਬਦੀਲੀ ਦੀ ਇਜਾਜ਼ਤ ਨਹੀਂ ਦੇਣਗ

ਉਹਨਾ ਕਿਹਾਕਿ ਰਾਜਨੀਤੀ ਜਾਂ ਰਾਜਨੀਤਕ ਪਾਰਟੀਆਂ ਇਕ ਵੱਖਰਾ ਮੁੱਦਾ ਹਨ ਪਰ ਇਹ ਮਾਮਲਾ ਉਸਵਿਅਕਤੀ ਨਾਲ ਜੁੜਿਆ ਹੈ ਜਿਸਨੇ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਪਾਇਆ ਕਿ ਸੌੜੇ ਹਿਤਾਂਨਾਲ ਜੁੜੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ 'ਤੇ ਸਫਲ ਨਹੀਂ  ਹੋਣ ਦਿੱਤਾ ਜਾਵੇਗਾ। PR

Nagar Keertan at Krishna nagar, Delhi, Guru Nanak Dev ji Parkash Purab