Wednesday, May 16, 2018

ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲੱਗੇ ਮਹਾਂਰਾਸ਼ਟਰ 'ਚ : ਸਿਰਸਾ

ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲੱਗੇ ਮਹਾਂਰਾਸ਼ਟਰ ' : ਸਿਰਸਾ
  
-ਦਿੱਲੀ ਕਮੇਟੀ ਅਤੇ ਅਕਾਲੀ ਦਲ ਮਿਲ ਕੇ ਕਰਨਗੇ ਯਤਨ

-ਮਹਾਂਰਾਸ਼ਟਰ ਸਰਕਾਰ ਕੋਲ ਉਠਾਵਾਂਗੇ ਮੁੱਦਾ

ਕਿਹਾ ; ਮਹਾਂਰਾਸ਼ਟਰ ਦੇ ਸਿਲੇਬਸ ' ਦਰਜ ਹੋਵੇ ਬਾਬਾ ਬੰਦਾ ਸਿੰਘ ਬਾਰੇ ਇਤਿਹਾਸ

ਨਵੀਂ ਦਿੱਲੀ, 14 ਮਈ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇਕਿਹਾ ਹੈ ਕਿ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਮਹਾਂਰਾਸ਼ਟਰ ਸੂਬੇ ਅੰਦਰ ਲਗਾਉਣ ਲਈਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ,  ਅਤੇ ਸ਼੍ਰੋਮਣੀ ਅਕਾਲੀ ਦਲ ਸਾਂਝੇ ਰੂਪ ਵਿਚ ਯਤਨ ਕਰਨਗੇ ਉਨਾਂ ਕਿਹਾਕਿ ਮਹਾਂਰਾਸ਼ਟਰ ' ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਲਗਾਉਣ ਦਾ ਮੁੱਦਾ ਮਹਾਂਰਾਸ਼ਟਰ ਸਰਕਾਰ ਕੋਲਪੂਰੇ ਜ਼ੋਰਸ਼ੋਰ ਨਾਲ ਉਠਾਇਆ ਜਾਵੇਗਾ 

ਅੱਜ ਇਥੋਂ ਜਾਰੀ ਇੱਕ ਪ੍ਰੈਸ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਸਿਰਸਾ ਨੇ ਦੱਸਿਆ ਕਿ ਮਹਾਨ ਸ਼ਹੀਦ ਬਾਬਾਬੰਦਾ ਸਿੰਘ ਬਹਾਦਰ ਦੀ ਕਰਮਭੂਮੀ ਮਹਾਂਰਾਸ਼ਟਰ ਰਹੀ ਹੈ ਅਤੇ ਮਹਾਂਰਾਸ਼ਟਰ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘਮਹਾਰਾਜ ਜੀ ਨੇ ਉਨਾਂ ਨੂੰ ਨਾਂਦੇੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਸ਼ੀਰਵਾਦ ਦੇ ਕੇ ਮੁਗਲ ਰਾਜ ਅਤੇਔਰੰਗਜ਼ੇਬ ਦਾ ਖਾਤਮਾ ਕਰਨ ਲਈ ਭੇਜਿਆ ਸੀ ਸਿਰਸਾ ਨੇ ਕਿਹਾ ਕਿ ਇਹ ਬੜਾ ਜ਼ਰੂਰੀ ਹੈ ਕਿ ਮਹਾਂਰਾਸ਼ਟਰਦੇ ਲੋਕਾਂ ਨੂੰ ਵੀ ਇਹ ਪਤਾ ਹੋਵੇ ਕਿ ਬਾਬਾ ਬੰਦਾ ਸਿੰਘ ਬਹਾਦਰ ਕੌਣ ਸਨ ਮਹਾਂਰਾਸ਼ਟਰ ਦੇ ਲੋਕਾਂ ਨੂੰ ਬਾਬਾ ਬੰਦਾਸਿੰਘ ਬਹਾਦਰ ਜੀ ਦੀ ਬਹਾਦਰੀ ਅਤੇ ਸ਼ਹਾਦਤ ਦੇ ਇਤਿਹਾਸ ਬਾਰੇ ਜਾਣੂੰ ਕਰਵਾਉਣਾ ਇਸ ਲਈ ਵੀ ਬਹੁਤਜ਼ਰੂਰੀ ਹੈ ਕਿਉਂਕਿ ਸ਼ਿਵਾਜੀ ਮਰਾਠਾ ਦੇ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਹੀ ਦੂਜੇ ਯੋਧੇ ਸਨ ਜਿਨਾਂ ਨੇਔਰੰਗਜ਼ੇਬ ਦੇ ਰਾਜ ਦੇ ਖ਼ਾਤਮੇ ਦਾ ਮੁੱਢ ਬੰਨਿਆ  ਛੱਤਰਪਤੀ ਸ਼ਿਵਾਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇਔਰੰਗੇਜ਼ੇਬ ਜਿਹੜਾ ਕਿ ਇੱਕ ਕਰੂਰ ਸ਼ਾਸਕ ਸੀਦੇ ਰਾਜ ਦਾ ਅੰਤ ਕੀਤਾ ਸੀ  

ਸਿਰਸਾ ਨੇ ਕਿਹਾ ਕਿ ਮਹਾਂਰਾਸ਼ਟਰ ਦੇ ਲੋਕਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਔਰੰਗਜ਼ੇਬ ਨੇ ਹੀ ਸਾਡੇ ਗੁਰੂਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਅਤੇ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਫੁਰਮਾਨ ਸੁਣਾਏਸਨ ਅਤੇ ਅਜਿਹੇ ਕਰੂਰ ਸ਼ਾਸਕ ਦੇ ਖਿਲਾਫ਼ ਜੇਕਰ ਕਿਸੇ ਨੇ ਲੜਾਈ ਲੜੀ  ਤਾਂ ਉਹ ਸੀ ਬਾਬਾ ਬੰਦਾ ਸਿੰਘਬਹਾਦਰ ਜੀ ਅਤੇ ਦੂਜਾ ਮਹਾਨ ਯੋਧਾ ਦੀ ਛੱਤਰਪਤੀ ਸ਼ਿਵਾ ਜੀ ਮਹਾਰਾਜ ਸਨ 

ਸਿਰਸਾ ਨੇ ਦੱਸਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਮਾਧਿਅਮਤੋਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਮਹਾਂਰਸਟਰ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲ ਇਹ ਮੁੱਦਿਆਚੁੱਕਿਆ ਜਾਵੇ ਪਾਰਟੀ ਦੀ ਇਹ ਕੋਸ਼ਿਸ਼ ਹੈ ਕਿ ਅਸੀਂ ਜਿੱਥੇ ਮਹਾਂਰਾਸ਼ਟਰ ਦੇ ਅੰਦਰ ਬੱਚੇ-ਬੱਚੇ ਨੂੰ ਬਾਬਾ ਬੰਦਾਸਿੰਘ ਬਹਾਦਰ ਦੇ ਇਤਿਹਾਸ ਤੋਂ ਜਾਣੂੰ ਕਰਵਾ ਸਕੀਏ ਉਥੇ  ਨਾਲ ਹੀ ਨਾਰਥ ਇੰਡੀਆ ਦੇ ਅੰਦਰ ਵੀ ਕਿਤਾਬਾਂਵਿਚ ਸ਼ਿਵਾਜੀ ਮਰਾਠਾ ਦੇ ਨਾਲ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਦਾ ਇਤਿਹਾਸ ਵੀ ਢਿਲੇਬਸਵਿਚ ਦਰਜ ਕੀਤਾ ਜਾਵੇ ਸਿਰਸਾ ਨੇ ਕਿਹਾ ਕਿ ਦਿੱਲੀ ਅੰਦਰ ਵੀ ਸਰਕਾਰ ਨਾਲ ਗੱਲਬਾਤ ਕਰਨਗੇ ਤਾਂ ਕਿਸ਼ਿਵਾ ਜੀ ਮਹਾਰਾਜ ਦਾ ਬੁੱਤ ਦਿੱਲੀ ਅੰਦਰ ਵੀ ਲੱਗ ਸਕੇ ਅਤੇ ਦੇਸ਼ ਦੇ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਦੋਵੇਂ ਹੀਇਹ ਮਹਾਨ ਯੋਧੇ ਜਿਨਾਂ ਨੇ ਔਰੰਗਜ਼ੇਬ ਵਰਗੇ ਕਰੂਰ ਸ਼ਾਸਕ ਦਾ ਹੰਕਾਰ ਤੋੜਿਆ ਸੀ 

ਸਿਰਸਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅਤੇ ਛੱਤਰਪਤੀ ਸ਼ਿਵਾਜੀ ਮਰਾਠਾਦੋਵੇਂ ਦੇ ਇਸ ਕੁਦਰਤੀਸਬੰਧ ਅਤੇ ਮੁਗਲ ਰਾਜ ਦੇ ਖ਼ਾਤਮੇ ਦੀ ਸ਼ੁਰੂਆਤ ਕਰਨ ਵਾਲੇ ਜਰਨੈਲਾਂ ਦਾ ਇਤਿਹਾਸ ਲੋਕਾਂ ਤੱਕ ਪਹੁੰਚਾਇਆਜਾ ਸਕੇ 

ਸਿਰਸਾ ਨੇ ਅੱਗੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੇ ਲੋਕਾਂ ਨੂੰ ਇਹ ਪਤਾ ਹੋਵੇ ਕਿ ਇਹ ਦੋ ਮਹਾਨ ਯੋਧੇ ਬਾਬਾਬੰਦਾ ਸਿੰਘ ਬਹਾਦਰ ਜੀ ਅਤੇ ਸ਼ਿਵਾਜੀ ਮਰਾਠਾ ਹੀ ਸਨ ਜਿਨਾਂ ਨੇ ਮੁਗਲ ਰਾਜ ਦਾ ਖ਼ਾਤਮਾ ਕੀਤਾ ਇਸ ਵਾਸਤੇਮਹਾਂਰਾਸ਼ਟਰ ਦੀਆਂ ਕਿਤਾਬਾਂ ਤੇ ਸਿਲੇਬਸ ਦੇ ਅੰਦਰ ਵੀ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਕੁਰਬਾਨੀਆਂ ਦਾਇਤਿਹਾਸ ਸ਼ਾਮਲ ਕਰਕੇ
ਪੜਾਇਆ ਜਾਣਾ ਚਾਹੀਦਾ ਹੈ ਅਤੇ ਮਹਾਂਰਾਸ਼ਟਰ ਦੇ ਲੋਕਾਂ ਨੂੰ ਇਹ ਪਤਾ ਹੋਵੇ ਕਿ ਸ਼ਿਵਾ ਜੀ ਮਹਾਰਾਜ ਦੇ ਇਲਾਵਾਜੇਕਰ ਕੋਈ ਦੂਜੇ ਸਨ ਜਿਨਾਂ ਨੇ ਔਰੰਗੇਜ਼ਬ ਦੇ ਖਿਲਾਫ ਲੜਾਈ ਲੜੀ ਤਾਂ ਉਹ ਸਨ ਬਾਬਾ ਬੰਦਾ ਸਿੰਘ ਬਹਾਦਰ 

ਅਖ਼ੀਰ ' ਸਿਰਸਾ ਨੇ ਅੱਗੇ ਦੱਸਿਆ ਕਿ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਨਾਰਥ ਅੰਦਰ ਵੀ ਸ਼ਿਵਾਜੀ ਮਰਾਠਾਮਹਾਰਾਜ ਦਾ ਨਾਮ ਵੀ ਕਿਤਾਬਾਂ ਦੇ ਅੰਦਰ ਅਤੇ ਨਾਲ ਹੀ ਸ਼ਿਵਾਜੀ ਦਾ ਦਿੱਲੀ ਦੇ ਅੰਦਰ ਬੁੱਤ ਸਥਾਪਿਤ ਹੋਵੇਸਿਰਸਾ ਨੇ ਦੱਸਿਆ ਕਿ ਐਮਐਲਏ ਵਜੋਂ ਦਿੱਲੀ ਦੀ ਸਰਕਾਰ ਕੋਲ ਇਸ ਮੁੱਦਾ ਚੁੱਕਣਗੇ ਤਾਂ ਕਿ ਸ਼ਿਵਾਜੀ ਅਤੇਬਾਬਾ ਬੰਦਾ ਸਿੰਘ ਬਹਾਦਰ ਜੀ,  ਦੋਵਾਂ ਦਾ ਇਤਿਹਾਸ ਰਹਿੰਦੀ ਦੁਨੀਆਂ ਤੱਕ ਯਾਦ ਦੇਵੇ ਉਨਾਂ ਕਿਹਾ ਕਿ ਇਹਇਸ ਲਈ ਬਹੁਤ ਜ਼ਰੂਰੀ ਹੈ ਕਿ ਮਹਾਂਰਾਸ਼ਟਰ ਅਤੇ ਦਿੱਲੀ ਦੇ ਲੋਕ ਇਹ ਯਾਦ ਰੱਖ ਸਕਣ ਕਿ ਇਹ ਦੋ ਯੋਧੇ ਸਨਜਿਨਾਂ ਨੇ ਜ਼ਾਲਮ ਔਰੰਗਜੇਬਜਿਸ ਨੇ ਸਿੱਖਾਂ ਉਤੇ ਜ਼ੁਲਮ ਦਾ ਕਹਿਰ ਢਾਹਿਆ ਸੀਦਾ ਰਾਜ ਜੜੋਂ ਉਖਾੜਿਆਸੀ ਸਿਰਸਾ ਨੇ  ਕਿਹਾ ਕਿ ਸਾਨੂੰ ਦੋਵੇਂ ਯੋਧਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਨਾਂ ਨੇ ਹੰਕਾਰੀ ਔਰੰਗਜ਼ੇਬ ਦਾਰਾਜ ਖ਼ਤਮ ਕੀਤਾ ਸੀ PR